ਕੈਨ ਬਾਰੇ
![]() |
Community Airport Newcomers Network (CANN) Funded by: Citizenship and Immigration Canada |
ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਕੈਨੇਡਾ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਨਵੇਂ ਆਵਾਸੀਆਂ (ਇਮੀਗਰੈਂਟਸ)ਨੂੰ
ਮੁਢਲੀ ਜਾਣਕਾਰੀ ਦੇਣੀ ਅਤੇ ਉਨਾਂ੍ਹ ਦੇ ਮੁੜ-ਵਸੇਬੇ ਨੂੰ ਅਸਾਨ ਬਣਾਉਣਾ।
ਪਿਛੋਕੜ ਅਤੇ ਇਤਿਹਾਸ:
ਇਹ ਪ੍ਰੋਗ੍ਰਾਮ ਸਿਟੀਜ਼ਨਸ਼ਿੱਪ ਐਂਡ ਇਮੀਗਰੇਸ਼ਨ ਕੈਨੇਡਾ ਦਵਾਰਾ ਮਾਇਕ ਸਹਾਇਤਾ (ਫ਼ੰਡਿੰਗ) ਪ੍ਰਾਪਤ ਕਰਦਾ ਹੈ ਅਤੇ ਇਸ ਦੀਆਂ ਸੇਵਾਵਾਂ ਸਕਸੈਸ ਦੁਆਰਾ ਦਿੱਤੀਆਂ ਜਾਂਦੀਆਂ ਹਨ।ਸੈਟਲਮੈਂਟ ਅਤੇ ਕਮਿਊਨਿਟੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਸਕਸੈਸ ਇਕ ਪ੍ਰਮੁੱਖ ਸੰਸਥਾ ਹੈ ਜੋ ਬ੍ਰਿਟਿਸ਼ ਕੋਲੰਬੀਆ ਅਤੇ ਬਾਹਰਲੇ ਦੇਸ਼ਾਂ ਵਿੱਚ ਤਕਰੀਬਨ 43 ਸਥਾਨਾਂ ਤੋਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ।੧੯੯੨ ਤੋਂ ਹੁਣ ਤਕ ਕੈਨ ਨੇ ਵੈਨਕੂਵਰ ਏਅਰਪੋਰਟ ਤੋਂ ਦਾਖ਼ਲ ਹੋਣ ਵਾਲੇ 1,100,000 ਤੋਂ ਵੀ ਵੱਧ ਨਵੇਂ ਆਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਹਨ।੧੯੯੭ ਤੋਂ ਕੈਨ ਨੇ ਸਰਕਾਰੀ ਮਦਦ ਪ੍ਰਾਪਤ ਕਰਤਾ ਅਤੇ ਗ਼ੈਰ ਸਰਕਾਰੀ (ਪ੍ਰਾਈਵੇਟ ਸਪਾਂਸਰਡ) ਸ਼ਰਨਾਰਥੀਆਂ ਨੂੰ ਵੀ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।
ਸਾਡੀਆਂ ਮੁੱਖ ਸੇਵਾਵਾਂ:
- ਆਉਣ ਉਪਰੰਤ ਸਵਾਗਤ ਕਰਨਾ ਅਤੇ ਲੈਂਡਿੰਗ ਪ੍ਰਕਿਰਿਆ ਬਾਰੇ ਮੁਢਲੀ ਜਾਣਕਾਰੀ ਦੇਣੀ
- ਕੈਨੇਡਾ ਵਿੱਚ ਵੱਸਣ ਬਾਰੇ ਜਾਣਕਾਰੀ ਦੇਣੀ ਜਿਸ ਵਿੱਚ ਸਿਹਤ ਬੀਮਾ, ਬਾਲਗਾਂ ਅਤੇ ਬੱਚਿਆਂ ਲਈ ਵਿੱਦਿਆ, ਰੋਜ਼ਗਾਰ, ਯੋਗਤਾ-ਪੱਤਰਾਂ (ਡਿਗਰੀਆਂ) ਦਾ ਮੁਲਾਂਕਣ, ਕਾਰੋਬਾਰ, ਰਹਿਣ ਲਈ ਘਰ ਅਤੇ ਹੋਰ ਕਈ ਕੁਝ ਸ਼ਾਮਲ ਹੈ
- ਨਵੇਂ ਆਉਣ ਵਾਲਿਆਂ ਨੂੰ ਜਲਦੀ ਤੋਂ ਜਲਦੀ ਵਸੇਬੇ ਵਿੱਚ ਮਦਦ ਅਤੇ ਏਕੀਕਰਨ ਸਬੰਧੀ ਮੁਲਕ ਭਰ ਦੇ ਵਸੀਲਿਆਂ ਨਾਲ ਜੋੜਣਾ
- ਸਰਕਾਰੀ ਅਤੇ ਗ਼ੈਰ-ਸਰਕਾਰੀ ਮਦਦ ਪ੍ਰਾਪਤ ਸ਼ਰਨਾਰਥੀਆਂ (ਰਿਫਿਊਜੀਆਂ) ਦੀਆਂ ਜ਼ਰੂਰਤਾਂ ਦੇ ਅਧਾਰ ਤੇ ਅਤਿਰਿਕਤ ਸੇਵਾਵਾਂ ਪ੍ਰਦਾਨ ਕਰਨਾ।
ਸੇਵਾਵਾਂ ਪ੍ਰਦਾਨ ਕਰਨ ਦੇ ਸਾਧਨ:
ਵਰਤਮਾਨ ਤਕਨੀਕੀ ਖ਼ੇਤਰ ਦੇ ਨਵੀਨਤਮ ਸਾਧਨ ਪ੍ਰਯੋਗ ਕਰ ਕੇ, ਕੈਨ ਹਰ ਨਵੇਂ ਆਉਣ ਵਾਲੇ ਨੂੰ ਉਸ ਦੀਆਂ ਨਿੱਜੀ ਜ਼ਰੂਰਤਾਂ ਅਤੇ ਲੋੜਾਂ ਅਨੁਸਾਰ ਵਸੇਬੇ ਸੰਬੰਧੀ ਸੇਵਾਵਾਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।ਕੈਨ ਦੇ ਕੀਔਸਕ ਤੋਂ ਵਿਅਕਤੀਗਤ ਰੂਪ ਵਿੱਚ ਚੋਣਵੀਂ ਜਾਣਕਾਰੀ ਅਤੇ ਰੈਫਰਲ ਪ੍ਰਾਪਤ ਕਰਨ ਤੋਂ ਅਲਾਵਾ ਨਵੇਂ ਆਉਣ ਵਾਲੇ ਆਪਣੇ ਆਪ ਵੀ ਪ੍ਰਦਰਸ਼ਿਤ ਜਾਣਕਾਰੀ (ਕਿਤਾਬਚੇ) ਚੁੱਕ ਸਕਦੇ ਹਨ ਅਤੇ ਇਮੀਗਰੇਸ਼ਨ ਲੈਂਡਿੰਗ ਰੂਮ ਵਿੱਚ ਹੀ ਸਥਿਤ ਇਲੈਕਟ੍ਰਾਨਿਕ ਕੀਅੋਸਕ ਦਾ ਪ੍ਰਯੋਗ ਵੀ ਕਰ ਸਕਦੇ ਹਨ।ਜਾਣਕਾਰੀ ਕਲਾਸਾਂ (ਵਰਕਸ਼ਾਪਾਂ) ਅਤੇ ਕਮਿਊਨਿਟੀ ਵਿੱਚ ਹੋਣ ਵਾਲੇ ਪ੍ਰੋਗ੍ਰਾਮਾਂ ਬਾਰੇ ਨਵੀਨਤਮ ਜਾਣਕਾਰੀ ਵੀ ਨਵੇਂ ਆਉਣ ਵਾਲਿਆਂ ਨੂੰ ਈ-ਮੇਲ ਕਰ ਕੇ ਅਤੇ ਕੈਨ ਦੀ ਵੈੱਬਸਾਈਟ ਾ.ਚaਨਨੇਵਰ.ਚa. ਦੁਆਰਾ ਦਿੱਤੀ ਜਾਂਦੀ ਹੈ।
ਸਥਾਨ ਅਤੇ ਸੇਵਾਵਾਂ ਪ੍ਰਦਾਨ ਕਰਨ ਦਾ ਸਮਾਂ:
ਕੈਨ ਦਾ ਕੀਔਸਕ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਮੀਗਰੇਸ਼ਨ ਲੈਂਡਿੰਗ ਰੂਮ ਵਿੱਚ ਸਥਿਤ ਹੈ ਅਤੇ ਸਵੇਰੇ ੮ ਵਜੇ ਤੋਂ ਲੈ ਕੇ ਸ਼ਾਮ ਦੇ ੮ ਵਜੇ ਤਕ ਹਫ਼ਤੇ ਦੇ ਸੱਤੋ ਦਿਨ, ਸਰਕਾਰੀ ਛੁੱਟੀਆਂ ਨੂੰ ਛੱਡ ਕੇ, ਸੇਵਾਵਾਂ ਪ੍ਰਦਾਨ ਕਰਦਾ ਹੈ।ਸਰਕਾਰੀ ਮਦਦ ਪਰਾਪਤ ਕਰਤਾ ਅਤੇ ਗ਼ੈਰ ਸਰਕਾਰੀ (ਪ੍ਰਾਈਵੇਟ ਸਪਾਂਸਰਡ) ਰਿਫਿਊਜੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਖੁੱਲੇ ਰਹਿਣ ਦਾ ਸਮਾਂ ਅਕਸਰ ਵਧਾ ਦਿੱਤਾ ਜਾਂਦਾ ਹੈ।
ਸਾਡਾ ਉਦੇਸ਼:
ਇਹ ਬਹੁਭਾਸ਼ੀ ਸੇਵਾਵਾਂ, ਮੁਢਲੀ ਜਾਣਕਾਰੀ ਅਤੇ ਦਿਸ਼ਾਨਿਰਦੇਸ਼ ਦੇ ਕੇ ਅਤੇ ਕੈਨੇਡਾ ਭਰ ਵਿੱਚ ਨਵੇਂ ਇਮੀਗਰੈਂਟਾਂ ਦੀ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਬਾਰੇ ਦੱਸ ਕੇ ਨਵੇਂ ਆਉਣ ਵਾਲਿਆਂ ਨੂੰ ਸ਼ੁਰੂ ਦੇ ਦਿਨਾਂ ਵਿੱਚ ਪੈਦਾ ਹੋਣ ਵਾਲੇ ਮਾਨਸਿਕ ਤਨਾਅ ਅਤੇ ਮੁੜ-ਵਸੇਬੇ ਵਿੱਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਇੱਥੋਂ ਮਿਲਣ ਵਾਲੀ ਜਾਣਕਾਰੀ ਅਤੇ ਦਿਸ਼ਾਨਿਰਦੇਸ਼ ਨਾਲ ਨਵੇਂ ਆਉਣ ਵਾਲਿਆਂ ਨੂੰ ਕੈਨੇਡਾ ਦੇ ਜੀਵਨ ਬਾਰੇ ਜਾਣਨ ਅਤੇ ਆਪਣੇ ਅਧਿਕਾਰਾਂ ਅਤੇ ਜਿੰਮੇਵਾਰੀਆਂ ਨੂੰ ਸਮਝਣ ਵਿੱਚ ਵੀ ਮਦਦ ਮਿਲਦੀ ਹੈ।